ਈ ਓ ਦਫਤਰ ਸੁਲਤਾਨਪੁਰ ਲੋਧੀ ਵਿਖੇ ਕਾਮਰੇਡ ਬਲਦੇਵ ਸਿੰਘ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ ਤੇ ਈ ਓ ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਲਦੇਵ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸੁਲਤਾਨਪੁਰ ਲੋਧੀ ਨਗਰ ਕੋਂਸਲ ਕਮੇਟੀ ਦੀ ਇੱਕ ਪੁਰਾਣੀ ਚੁੰਗੀ ਜੋ ਕਿ ਪਿਛਲੇ ਸਮੇਂ ਤੋਂ ਬੇਕਾਰ ਅਤੇ ਵਿਹਲੀ ਪਈ ਸੀ, ਦੀ ਥਾਂ ਤੇ ਕਰੀਬ ਚਾਰ ਪੰਜ ਸਾਲ ਪਹਿਲਾਂ ਨਗਰ ਕੌਂਸਲ ਦੀ ਸਹਿਮਤੀ ਨਾਲ ਦਫ਼ਤਰ ਬਣਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦਫਤਰ ਵਿਚ ਉਹ ਮਜ਼ਦੂਰਾਂ ਦੇ ਕਾਰਡ ਅਤੇ ਉਨ੍ਹਾਂ ਦੇ ਬੱਚਿਆਂ ਲਈ ਵਜ਼ੀਫੇ ਦੇ ਫਾਰਮ ਅਤੇ ਉਨ੍ਹਾਂ ਦੀਆਂ ਲਡ਼ਕੀਆਂ ਦੇ ਸ਼ਗਨ ਦੇ ਫਾਰਮ ਤਿਆਰ ਕਰਦੇ ਸਨ ਤਾਂ ਕਿ ਮਜ਼ਦੂਰਾਂ ਨੇ ਸਰਕਾਰ ਵੱਲੋਂ ਮਿਲਦੇ ਲਾਭ ਸਮੇਂ ਸਿਰ ਪ੍ਰਾਪਤ ਹੋ ਸਕਣ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁਝ ਮੁਫ਼ਤ ਸੇਵਾਵਾਂ ਦਿੰਦੇ ਸਨ। ਉਨਾਂ ਦੋਸ਼ ਲਾਇਆ ਕਿ ਮਿਤੀ 19-03-2021 ਨੂੰ ਯਸ਼ਪਾਲ ਕਮੇਟੀ ਵੱਲੋਂ ਮਜ਼ਦੂਰਾਂ ਦੇ ਦਫ਼ਤਰ ਦਾ ਜਿੰਦਰਾ ਤੋਡ਼ ਕੇ ਅਾਪਣਾ ਜਿੰਦਰਾ ਲਗਾ ਦਿੱਤਾ ਗਿਆ ਅਤੇ ਦਫਤਰ ਵਿਚਲਾ ਸਾਰਾ ਸਾਮਾਨ ਵੀ ਚੁੱਕ ਕੇ ਲੈ ਗਏ। ਕਾਮਰੇਡ ਬਲਦੇਵ ਸਿੰਘ ਨੇ ਦੱਸਿਆ ਕਿ ਪਿਛਲੀ ਸਰਕਾਰ ਵੇਲੇ ਮਜ਼ਦੂਰਾਂ ਦੇ ਦਫ਼ਤਰ ਅਤੇ ਸ਼ੈੱਡ ਲਈ ਛੱਬੀ ਲੱਖ ਰੁਪਏ ਰਕਮ ਮਨਜ਼ੂਰ ਹੋਈ ਸੀ ਜਦਕਿ ਕਮੇਟੀ ਨੇ ਉਸ ਸ਼ੈੱਡ ਲਈ ਥਾਂ ਦੇਣ ਤੋਂ ਨਾਂਹ ਕਰ ਦਿੱਤੀ ਜਿਸ ਕਰਕੇ ਉਹ ਰਕਮ ਵਾਪਸ ਹੋ ਗਈ। ਉਨ੍ਹਾਂ ਕਿਹਾ ਕਿ ਜੇਕਰ ਤੈਅ ਸਮੇਂ ਵਿੱਚ ਨਗਰ ਕੌਂਸਲ ਜਗ੍ਹਾ ਦੇ ਦਿੱਤੀ ਜਾਂਦੀ ਤਾਂ ਇਹ ਸ਼ੈੱਡ ਹੁਣ ਤਿਆਰ ਹੋ ਜਾਣਾ ਸੀ ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਲਈ ਤੁਰੰਤ ਦਫ਼ਤਰ ਬਣਾ ਕੇ ਦਿੱਤਾ ਜਾਵੇ ਨਹੀਂ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਹ ਸਾਰਾ ਕੁਝ ਸਿਆਸੀ ਰੰਜਿਸ਼ ਤਹਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਐਸਡੀਐਮ ਸੁਲਤਾਨਪੁਰ ਲੋਧੀ ਡਾ ਚਾਰੂਮਿਤਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਜਿਸਦੇ ਲਈ ਉਹ ਜਾਂਚ ਪਡ਼ਤਾਲ ਕਰ ਰਹੇ ਹਨ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ।

B11 NEWS
By -
0

Post a Comment

0Comments

Post a Comment (0)