ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ਤੇ ਹੋਲਾ ਮਹੱਲਾ ਦੇਖਣ ਜਾ ਰਹੀਆਂ ਸੰਗਤਾਂ ਦੀ ਪਿਕ 207 ਗੱਡੀ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀਆਂ ਯਾਤਰੀਆਂ ਦੇ ਸੱਟਾ ਲੱਗੀਆਂ ਹਨ ਅਤੇ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ਅਤੇ ਗੱਡੀ ਦੇ ਵਿੱਚ 25 ਦੇ ਕਰੀਬ ਯਾਤਰੀ ਸਨ। ਇਹ ਗੱਡੀ ਫਤਿਹਗੜ੍ਹ ਚੂੜੀਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀ ਸੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਡਲਾ ਸਾਹਿਬ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਸੰਗਤਾਂ ਨੇ ਜਾਣਾ ਸੀ। ਜ਼ਖਮੀਆਂ ਨੂੰ ਜੇਰੇ ਇਲਾਜ਼ ਅਧੀਨ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ।ਮੌਕੇ ਤੇ ਮੌਜੂਦ ਡਾਕਟਰ ਜਤਿੰਦਰ ਸਿੰਘ ਅਤੇ ਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਜ਼ਖ਼ਮੀਆਂ ਵਿੱਚ ਵਧੇਰੇ ਔਰਤਾਂ ਅਤੇ ਬੱਚੇ ਹਨ। ਜ਼ਖ਼ਮੀ ਯਾਤਰੀਆਂ ਦੇ ਵਿਚ ਕਾਜਲ, ਰਜਵੰਤ ਕੌਰ, ਹਰਸ਼, ਸਾਹਿਬ ਕੌਰ, ਨੀਤੂ,, ਪ੍ਰੀਤਮ ਕੌਰ, ਕੁਲਦੀਪ ਸਿੰਘ, ਅਵਤਾਰ ਸਿੰਘ, ਸਿਮਰਜੀਤ ਕੌਰ ਰੀਤੂ ਪ੍ਰੀਤਮ ਕੌਰ ਕੁਲਦੀਪ ਸਿੰਘ ਅਵਤਾਰ ਸਿੰਘ ਸਿਮਰਜੀਤ ਕੌਰ, ਨਰੋਤਮ ਕੁਮਾਰ, ਮੁਕੇਸ਼ ਕੁਮਾਰ, ਕਮਲਜੀਤ ਕੌਰ, ਸੰਦੀਪ ਕੌਰ, ਜਸਵੰਤ ਸਿੰਘ, ਅਰਸ਼ਪ੍ਰੀਤ, ਸੁਵਿੰਦਰ ਕੌਰ, ਹਿਮਾਂਸ਼ੂ ਆਦਿ ਸ਼ਾਮਲ ਹਨ।ਵਧੇਰੇ ਯਾਤਰੀ ਫਤਿਹਗੜ੍ਹ ਚੂੜੀਆਂ ਅਤੇ ਕੁਝ ਕੁ ਸੁਜਾਨਪੁਰ ਪਠਾਨਕੋਟ ਦੇ ਰਹਿਣ ਵਾਲੇ ਹਨ।ਸਿਵਲ ਹਸਪਤਾਲ ਮੌਕੇ ਤੇ ਪੁੱਜੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ ਚੰਦਰ ਮੋਹਨ ਨੇ ਜ਼ਖ਼ਮੀਆਂ ਲਈ ਦਵਾਈਆਂ ਆਦਿ ਦਾ ਖਰਚਾ ਯੂਨੀਅਨ ਵੱਲੋਂ ਦੇਣ ਦਾ ਐਲਾਨ ਕੀਤਾ।

B11 NEWS
By -
0

Post a Comment

0Comments

Post a Comment (0)